ਚੇਤੇ ਦੀ ਪਟਾਰੀ ਵਿੱਚੋਂ ਫੈਜ਼ ਨਾਲ ਦੋ ਮਿਲਣੀਆਂ......... ਅਭੁੱਲ ਯਾਦਾਂ / ਕੇ. ਸੀ. ਮੋਹਨ



ਫੈਜ਼ ਦੇ 100ਵੇਂ ਜਨਮ ਦਿਵਸ ‘ਤੇ 


ਉਰਦੂ ਸ਼ਾਇਰੀ ਨਾਲ ਨੇੜਤਾ ਦਾ ਸਬੱਬ ਮਾਲੇਰਕੋਟਲਾ ਜਿਹੇ ਅਦਬੀ ਅਤੇ ਬਹੁ-ਧਰਮੀ ਸ਼ਹਿਰ ਵਿੱਚ ਪੜ੍ਹਾਈ ਕਰਨ ਵੇਲੇ ਬਣਿਆ। ਸਰਕਾਰੀ ਕਾਲਜ ਅਤੇ ਸ਼ਹਿਰ ਵਿੱਚ ਮੁਸ਼ਾਇਰੇ ਹੁੰਦੇ। ਸ਼ਹਿਰ ਵਿੱਚ ਰਹਿਮਤ ਕੱਵਾਲ ਦੀ ਟੋਲੀ ਦੀਆਂ ਕੱਵਾਲੀਆਂ ਦੇ ਅਖਾੜੇ ਲੱਗਦੇ। ਬੜੀ ਵਾਲੇ ਮਰਾਸੀਆਂ ਦੀਆਂ ਨਕਲਾਂ ਵੇਖਣ ਦੇ ਮੌਕੇ ਬਣਦੇ। ਸੰਗੀਤ ਮੁਕਾਬਲੇ ਹੁੰਦੇ। ਮੇਰੇ ਵਰਗੇ ਪੇਂਡੂ ਮੁੰਡਿਆਂ ਵਿੱਚ ਵੀ ਸ਼ਾਇਰੀ ਅਤੇ ਭਾਰਤੀ ਕਲਾਸੀਕਲ ਗਾਇਕੀ ਵਾਸਤੇ ਕੰਨ ਰਸ ਪੈਦਾ ਹੋਣਾ ਕੁਦਰਤੀ ਸੀ।




ਇਹ ਵੀ ਉਪਰੋਕਤ ਮਾਹੌਲ ਕਰਕੇ ਹੀ ਹੋ ਸਕਿਆ ਕਿ ਵੱਡੇ ਉਰਦੂ ਸ਼ਾਇਰਾਂ ਦੇ ਕਲਾਮ ਦਾ ਹਿੰਦੀ ਅਨੁਵਾਦ ਪੜ੍ਹਨ ਦੀ ਚੇਟਕ ਵੀ ਲੱਗ ਗਈ। ਤਰੱਕੀ-ਪਸੰਦ ਲਹਿਰ ਨਾਲ ਜੁੜਨ ਦੇ ਸਿਲਸਿਲੇ ਦਾ ਪਤਾ ਹੀ ਨਾ ਲੱਗਾ ਕਿ ਇਹ ਕਿੰਵੇਂ ਹੋ ਗਿਆ। ਸਰਦਾਰ ਜਾਫਰੀ, ਫੈਜ਼, ਸਾਹਿਰ ਲੁਧਿਆਣਵੀ, ਗਾਲਿਬ, ਬਹਾਦਰ ਸ਼ਾਹ ਜ਼ਫਰ ਦੀ ਸ਼ਾਇਰੀ ਦਿਲ ਨੂੰ ਮੱਲੋ-ਮੱਲੀ ਟੁੰਬਦੀ ਸੀ, ਪਰ ਫੈਜ਼ ਦੇ ਕੀ ਕਹਿਣੇ। ਉਹ ਤਾਂ ਫਿਰ ਫੈਜ਼ ਹੀ ਸੀ। ਪਰ ਉਹ ਤਾਂ ਵੰਡ ਬਾਅਦ ਪਾਕਿਸਤਾਨ ਵਿੱਚ ਜਾ ਚੁੱਕਾ ਸੀ, ਪਰ ਉਹ ਉਹਦੀ ਸ਼ਾਇਰੀ ਕਰਕੇ ਆਪਣਾ ਹੀ ਮਹਿਸੂਸ ਹੁੰਦਾ ਸੀ। ਫੇਰ ਹੌਲੀ-ਹੌਲੀ ਇਹ ਵੀ ਪਤਾ ਲੱਗਾ ਕਿ ਉਹਦੇ ਭਾਰਤ ਆਵਣ-ਜਾਵਣ ‘ਤੇ ਪਾਬੰਦੀ ਨਹੀਂ ਸੀ। ਫੈਜ਼ ਆਪਣੀ ਸ਼ਾਇਰੀ, ਤਰੱਕੀ-ਪਸੰਦ ਲਹਿਰ ਨਾਲ ਵਚਨਬੱਧਤਾ ਅਤੇ ਜੀਵਨ ਘਟਨਾਵਾਂ ਕਰਕੇ ਬਾਹਰਲਾ ਨਹੀਂ ਸੀ ਲੱਗਦਾ।
ਭਾਰਤ ਰਹਿੰਦਿਆਂ ਕਦੀ ਚਿੱਤ-ਚੇਤਾ ਵੀ ਨਹੀਂ ਸੀ ਕਿ ਕਦੇ ਜੀਵਨ ਵਿੱਚ ਫੈਜ਼ ਨੂੰ  ਮਿਲਣ ਦਾ ਨਸੀਬ ਵੀ ਬਣੇਗਾ, ਪਰ ਇਹ ਖੁਸ਼ਕਿਸਮਤੀ ਇੱਕ ਵਾਰ ਨਹੀਂ, ਸਗੋਂ ਦੋ ਵਾਰ ਲੰਦਨ ਆ ਜਾਣ ਬਾਅਦ ਆ ਬਹੁੜੀ। ਦੋਵੇਂ ਮੁਲਾਕਾਤਾਂ ਬੜੇ ਹੀ ਖੁਸ਼ਗਵਾਰ ਵਾਤਾਵਰਣ ਵਿੱਚ ਹੋਈਆਂ। ਇਹ ਦੋਵੇਂ ਮੁਲਾਕਾਤਾਂ ਜ਼ਿਹਨ ਵਿੱਚ ਅੱਜ ਵੀ ਤਰੋਤਾਜ਼ਾ ਹਨ।  ਇੱਕ ਮਹਿਫਲ ਇਸ ਕਰਕੇ ਵੀ ਮੇਰੇ ਲਈ ਮਾਣ ਦੀ ਸਿਮਰਤੀ ਬਣ ਚੁੱਕੀ ਹੈ ਕਿਉਂਕਿ ਫੈਜ਼ ਸਾਹਿਬ ਨੇ ਫਰਾਜ਼ ਅਹਿਮਦ ਫਰਾਜ਼ ਦੀ ਹਾਜ਼ਰੀ ਵਿੱਚ ਮੇਰੀ ਇੱਕ ਪੰਜਾਬੀ ਨਜ਼ਮ ਸੁਣ ਕੇ ਮੈਨੂੰ ਥਾਪੀ ਦਿੱਤੀ।


ਹੋਰ ਪੜੋ...