ਹਰ ਮੋੜ ਤੇ ਸਲੀਬਾਂ,ਹਰ ਪੈਰ ਤੇ ਹਨ੍ਹੇਰਾ……… ਅਭੁੱਲ ਯਾਦਾਂ / ਦੀਪ ਕਿਰਨਦੀਪ
ਕਲਾਕਾਰ ਕੋਈ ਵੀ ਹੋਵੇ ਆਪਣੀ ਕਲਾ ਨਾਲ ਸਮਾਜ ਵਿਚ ਤਬਦੀਲੀ ਲਿਆਉਣਾ ਲੋਚਦਾ ਹੈ। ਇਹ ਵੱਖਰੀ ਗੱਲ ਹੈ ਕਿ ਹਰ ਇੱਕ ਕਲਾਕਾਰ ਦਾ ਰਾਹ ਵੱਖਰਾ ਹੁੰਦਾ ਹੈ। ਕੋਈ ਕਲਾਕਾਰ ਸੌਖਾ ਰਾਹ ਭਾਲ਼ਦਾ ਹੈ ਜਿਸ ਵਿਚ ਸਮਾਜ ਵਿਚ ਤਬਦੀਲੀ ਲਿਆਉਣ ਪ੍ਰਤੀ ਸੰਵੇਦਨਸ਼ੀਲਤਾ ਗੌਣ ਹੁੰਦੀ ਹੈ ਤੇ ਵਧ ਤੋਂ ਵਧ ਪੈਸਾ ਕਮਾਉਣ ਦੀ ਲਾਲਸਾ ਸਿਖਰਾਂ ਉਤੇ ਹੁੰਦੀ ਹੈ। ਦੂਜੇ ਪਾਸੇ ਆਪਣੀ ਸੋਚ ਤੇ ਕਲਾ ਨਾਲ ਪ੍ਰਤੀਬੱਧ ਕਲਾਕਾਰਾਂ ਦੇ ਰਾਹ ਵਿਚ ਕਈ ਔਕੜਾਂ ਆਉਂਦੀਆਂ ਹਨ ਜਿਨ੍ਹਾਂ ਦਾ ਸਾਹਮਣਾ ਕਰਨ ਵੇਲੇ ਕਈ ਵਾਰ ਕਲਾਕਾਰ ਨੂੰ ਆਪਣੀ ਜਾਂ ਤਕ ਗਵਾਉਣੀ ਪੈਂਦੀ ਹੈ। ਉਨ੍ਹਾਂ ਦੇ ਮਨਾਂ ਵਿਚ ਸਮਾਜ ਵਾਸਤੇ ਕੁਝ ਚੰਗਾ ਕਰ ਗੁਜ਼ਰਨ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਹਨ ਕਿ ਕਿਸੇ ਵੀ ਕੀਮਤ ਤੇ ਆਪਣੀ ਵਿਚਾਰਧਾਰਾ ਛੱਡਣੀ ਕਬੂਲ ਨਹੀਂ ਕਰਦੇ। ਇਹੋ ਜਿਹੇ ਕਲਾਕਾਰਾਂ ਦੀ ਫਰੇਹਿਸਤ ਵਿਚ ਗੁਰਸ਼ਰਨ ਭਾਅ ਜੀ, ਸਫ਼ਦਰ ਹਾਸ਼ਮੀ, ਬਰਤੋਲਤ ਬਰੈਖਤ ਆਦਿ ਦਾ ਨਾਮ ਲਿਆ ਜਾ ਸਕਦਾ ਹੈ। ਇਨ੍ਹਾਂ ਦੇ ਸਮਿਆਂ ਵਿਚ ਸਰਕਾਰ ਨੇ ਔਰੰਗਜ਼ੇਬ ਦਾ ਕਿਰਦਾਰ ਖੂਬ ਨਿਭਾਇਆ ਤੇ ਪੂਰੀ ਪੂਰੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਦਾ ਮਨੋਬਲ ਕਿਸੇ ਚਤੁਰਾਈ ਨਾਲ ਡੇਗਿਆ ਜਾਵੇ ਪਰ ਇਹਨਾਂ ਸਿਰੜੀ ਰੰਗਕਰਮੀਆਂ ਦਾ ਜੇਰਾ ਸਗੋਂ ਹੋਰ ਮਜਬੂਤ ਹੋਇਆ। ਹੋਰ ਪੜੋ...
ਅੰਗੂਰਾਂ ਦੇ ਪੱਤਿਆ ਦੀ ਸਾਂਝ........ ਅਭੁੱਲ ਯਾਦਾਂ / ਜੋਗਿੰਦਰ ਬਾਠ ਹੌਲੈਂਡ
ਅੱਜ ਮੇਰੇ ਘਰ ਦੇ ਨੇੜੇ ਰਹਿੰਦੀ ਕੁਰਦਿਸ਼ ਇਰਾਕੀ ਗਵਾਂਢਣ ਨੇ ਆਪਣੇ ਦੇਸ਼ ਦਾ ਸਭ ਤੋਂ ਵਧੀਆ ਤੇ ਬੇਹਤਰੀਨ ਲਜ਼ੀਜ਼ ਖਾਣਾ ਤਿਆਰ ਕਰਕੇ ਸਾਡੇ ਘਰ ਸਾਨੂੰ ਪਰੋਸਾ ਦਿੱਤਾ। ਉਸ ਕੋਲ ਦੋ ਪਤੀਲੇ ਕੁਰਦਿਸ਼ ਖਾਣੇ ਦੇ ਵੱਖੋ ਵੱਖ ਪਦਾਰਥਾਂ ਨਾਲ ਨੱਕੋ ਨੱਕ ਭਰੇ ਹੋਏ ਸਨ। ਇੱਕ ਪਤੀਲੇ ਵਿੱਚ ਭੇਡ ਦੇ ਕੀਮੇਂ ਅਤੇ ਚੌਲਾਂ ਨਾਲ ਭਰ ਕੇ ਭੁੰਨੇ ਹੋਏ ਬਤਾੳਂ, ਟਮਾਟਰ, ਸਿ਼ਮਲਾ ਮਿਰਚਾਂ, ਪਿਆਜ਼ ਅਤੇ ਹਰੀ ਸੈਲਰੀ ਦੀਆਂ ਟਾਹਣੀਆਂ ਸਨ ਅਤੇ ਦੂਸਰੇ ਵਿੱਚ ਅੰਗੂਰ ਦੇ ਪੱਤਿਆਂ ਵਿੱਚ ਵਲੇਟੇ ਚੌਲ ਅਤੇ ਅਰਬੀ ਮਸਾਲਿਆਂ ਯੁਕਤ ਕੀਮਾਂ ਭਰਿਆ ਹੋਇਆ ਸੀ। ਖਾਣੇ ਦੀ ਦਿੱਖ ਅਤੇ ਖੁਸ਼ਬੂ ਤੋਂ ਪਤਾ ਲਗਦਾ ਸੀ ਕਿ ਇਸ ਤੇ ਕਿੰਨੀ ਮਿਹਨਤ ਹੋਈ ਹੈ। ਪਤਾ ਨਹੀਂ ਵਿਚਾਰੀ ਸਾਰਾ ਦਿਨ ਹੀ ਸਾਡੇ ਲਈ ਇਹ ਸਪੈਸ਼ਲ ਭੋਜਨ ਤਿਆਰ ਕਰਨ ਵਿੱਚ ਲੱਗੀ ਰਹੀ ਸੀ । ਇਸ ਖਾਣੇ ਦੇ ਏਵਜ਼ ਵਿੱਚ ਅਸੀਂ ਉਸ ਬੀਬੀ ਰਾਣੀ ਇਰਾਕੀ ਕੁਰਦਸ਼ ਬੇਵਾ ਔਰਤ ਲਈ ਕੀ ਕੀਤਾ ਸੀ ? ਕੀ ਅਸੀਂ ਉਸ ਦਾ ਵਿਗੜਿਆ ਕੋਈ ਕੰਮ ਸਵਾਰਿਆ ਸੀ ? ਨਹੀਂ, ਕੁਝ ਵੀ ਨਹੀਂ। ਮੇਰੇ ਘਰ ਦੇ ਪਿਛਵਾੜੇ ਬੱਸਾਂ ਦਾ ਅੱਡਾ ਹੈ। ਬੱਸ ਨੂੰ ਉਡੀਕਦਿਆਂ ਉਸ ਦਿਨ ਉਸ ਨੇ ਸਾਡੇ ਘਰ ਦੇ ਪਿਛਲੇ ਬਗ਼ੀਚੇ ਵਿੱਚ ਪਲਮਦੀਆਂ ਅੰਗੂਰਾਂ ਦੀਆ ਵੇਲਾਂ ਵੇਖ ਲਈਆਂ ਸਨ। ਇਹ ਵੇਲਾਂ ਤਕਰੀਬਨ ਦੋ ਮਰਲੇ ਥਾਂ ਵਿੱਚ ਪਲਾਸਟਿਕ ਦੀਆਂ ਪਾਰਦਰਸ਼ੀ ਸ਼ੀਟਾਂ ਨਾਲ ਪਾਈ ਆਰਜ਼ੀ ਛੱਤ ਤੇ ਬੇਪਰਵਾਹ ਫੈਲੀਆਂ ਹੋਈਆਂ ਹਨ। ਮੈਂ ਹਰ ਸਾਲ ਇਨ੍ਹਾਂ ਨੂੰ ਛਾਂਗਦਾ ਹਾਂ। ਜਿੰਨਾਂ ਮੈਂ ਇਨ੍ਹਾਂ ਨੂੰ ਛਾਂਗਦਾ ਹਾਂ, ਉਨ੍ਹਾਂ ਹੀ ਇਹ ਜਿ਼ਆਦਾ ਪਲਮਦੀਆਂ ਹਨ। ਮੇਰੀ ਘਰ ਵਾਲੀ ਨੇ ਬਹੁਤ ਵਾਰ ਕਿਹਾ ਹੈ ਕਿ ਮੈਂ ਇਹ ਵੇਲਾਂ ਪੁੱਟ ਸੁੱਟਾਂ ਕਿੳਂਕਿ ਫਲ ਯਾਨਿ-ਕਿ ਅੰਗੂਰ ਕਿਸੇ ਕੰਮ ਦੇ ਨਹੀਂ ਹਨ । ਬੇ-ਸਵਾਦੇ ਅਤੇ ਖੱਟੇ ਹੁੰਦੇ ਹਨ, ੳੱਪਰੋਂ ਤਿੰਨਾਂ ਤਿੰਨਾਂ ਬੀਆਂ ਨਾਲ ਭਰੇ ਹੁੰਦੇ ਹਨ ਤੇ ਗੰਦ ਵੱਖਰਾ ਪੈਂਦਾ ਹੈ ਤੁਸੀਂ ਤਾਂ ਘਰ ਦੇ ਕੰਮ ਵਿੱਚ ਹੱਥ ਨਹੀਂ ਵਟਾਉਣਾ ਹੁੰਦਾ। ਇਹ ਉਸ ਦਾ ਹਿਰਖ਼ ਸੀ। ਪਰੰਤੂ ਪਤਾ ਨਹੀਂ ਕਿਉਂ ਮੈਂ ਇਨ੍ਹਾਂ ਵੇਲਾਂ ਤੋਂ ਦੁਖੀ ਹੋਣ ਦੇ ਬਾਵਜੂਦ ਵੀ ਮੈਂ ਕਦੇ ਇਨ੍ਹਾਂ ਵੇਲਾਂ ਨੂੰ ਪੁੱਟਣ ਦਾ ਹੀਆ ਹੀ ਨਹੀਂ ਕਰ ਸਕਿਆ ਸੀ। ਬਸ ਅੱਡੇ ਤੇ ਖੜੋਤਿਆਂ ਜਦੋਂ ਉਹ ਬੀਬੀ ਲੱਕੜ ਦੀ ਵਾੜ ਉੱਤੋਂ ਦੀ ਵੇਲਾਂ ਨੂੰ ਹਸਰਤ ਨਾਲ ਨਿਹਾਰ ਰਹੀ ਸੀ, ਕੁਦਰਤੀ ਉਸੇ ਹੀ ਵਕਤ ਮੇਰੀ ਘਰਵਾਲੀ ਕੰਮ ਤੇ ਜਾਣ ਲਈ ਆਪਣੇ ਸਾਇਕਲ ਸਮੇਤ ਘਰੋਂ ਬਾਹਰ ਨਿਕਲੀ। ਬਸ ਆਉਣ ਵਿੱਚ ਸ਼ਾਇਦ ਅਜੇ ਦੇਰ ਸੀ। ਉਸ ਨੇ ਮੇਰੀ ਘਰ ਵਾਲੀ ਵੱਲ ਅੱਗਲਵਾਂਡੀ ਹੋ ਕੇ ਇੱਕ ਹਿਸਾਬ ਨਾਲ ਧੱਕੇ ਨਾਲ ਜਾਣ ਪਹਿਚਾਣ ਕਰਨ ਦੀ ਕੋਸਿ਼ਸ਼ ਕੀਤੀ ਅਤੇ ਬਹੁਤੀ ਭੈਣ ਜੀ ਭੈਣ ਕਰਨ ਤੋਂ ਗੁਰੇਜ਼ ਕੀਤਿਆਂ ਸਿੱਧਾ ਇਹ ਸਵਾਲ ਕੀਤਾ।
ਹੋਰ ਪੜੋ...
ਪ੍ਰੇਮ ਓਏ ! ਆਵਾਜ਼ ਦੇ ਮੇਰੇ ਵੀਰ !!!........... ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

ਚੰਦਰੀ ਮਿਤੀ : 27 ਫਰਵਰੀ 2011
ਚੰਦਰਾ ਦਿਨ : ਐਤਵਾਰ
ਚੰਦਰਾ ਸਮਾਂ : ਸ਼ਾਮ ਦੇ ਕਰੀਬ 6 ਵਜੇ (ਭਾਰਤ ‘ਚ 1 ਵਜੇ)
ਆਪਣੇ ਘਰ ਬੈਠਾ ਲੇਖਕਾਂ ਦੀਆਂ ਆਈਆਂ ਰਚਨਾਵਾਂ “ਸ਼ਬਦ ਸਾਂਝ” ‘ਤੇ ਛਾਪ ਰਿਹਾ ਸੀ । ਅਚਾਨਕ ਮੇਰੇ ਮੋਬਾਇਲ ‘ਤੇ ਘੰਟੀ ਵੱਜੀ । ਮੋਬਾਇਲ ‘ਤੇ ਨੰਬਰ ਨਾ ਆਉਣ ਕਰਕੇ ਪਤਾ ਨਹੀਂ ਲੱਗਾ ਕਿ ਕਿਸਦਾ ਫੋਨ ਹੈ । ਫੋਨ ਚੁੱਕਿਆ ਤਾਂ ਅੱਗੋਂ ਪੰਜਾਬ ਤੋਂ ਮੇਰੇ ਮਿੱਤਰ ਸੁਰਿੰਦਰ ਭਾਰਤੀ ਤਿਵਾੜੀ ਬੋਲ ਰਹੇ ਸਨ ।
“ਰਿਸ਼ੀ ! ਪ੍ਰੇਮ ਬਾਰੇ ਕੁਝ ਪਤਾ ਚੱਲਿਆ ?”
“ਨਹੀਂ ਭਾ ਜੀ, ਕੀ ਹੋ ਗਿਆ ।”
“ਪ੍ਰੇਮ ਦੀ ਡੈੱਥ ਹੋ ਗਈ ।”
ਹੋਰ ਪੜੋ...
ਵਰਦੀ ਵਾਲੇ ਯਮ .......... ਅਭੁੱਲ ਯਾਦਾਂ / ਵਕੀਲ ਕਲੇਰ
ਸਾਡੇ ਪਿੰਡ ਦੀ ਗੱਲ ਐ, ਕੋਈ ਵੇਖ ਲਾ ਬਈ ਦੋ-ਵੀਹਾਂ ਤੇ ਸੱਤ ਵ੍ਹਰਿਆਂ ਦੀ । ਉਦੋਂ ਤਾਏ ਬਿਸ਼ਨੇ ਕੀ ਮੱਝ ਨੇ ਕੱਟੀ ਦਿੱਤੀ ਸੀ, ਬਲਾ ਸੋਹਣੀ । ਉਹਨਾਂ ਨੇ ਗੁੜ ਵੰਡਿਆ ਸੀ । ਮੇਰਾ ਤਾਇਆ ਸੀ ‘ਸਰਪੈਂਚ’ ਤੇ ਪੁਲਸ ਆਲੇ ਕਿਸੇ ਹੋਰ ਪਿੰਡ ਦਾ ਕੇਸ ਭੁਗਤਣ ਆਏ ਵੀ ਸਾਡੇ ਘਰੇ ਹੀ ਆ ਜਾਂਦੇ ਸੀ । ਆਉਂਦੇ ਵੀ ਕਿਉਂ ਨਾ ? ਆਉਂਦਿਆਂ ਨੂੰ ਦੁੱਧ, ਖਾਣ ਨੂੰ ਕੁੱਕੜ ਦੀ ਦਾਲ ਨਾਲ਼ “ਮਹਾਰਾਜਾ ਧੀਰਾਜ” ਆਲੀ ਰੱਤੀ-ਸੰਤਰਾ ਮਾਰਕਾ ਦਾਰੂ । ਗੱਲ ਮੁਕਾ, ਜੇ ਕਿਤੇ ਆਉਂਦੇ ਜਾਂਦਿਆਂ ਨੇ ਰੁਕਣਾ ਤਾਂ ਤਾਇਆ ਜੀ ਨੇ ਸੁਲਹਾ ਮਾਰਨੀ “ਰੋਟੀ-ਪਾਣੀ” ਦੀ ਦਿਉ ਗੱਲ । ਪੁਲਸ ਆਲੇ ਭਾਵੇਂ ਦੁਜੇ ਪਿੰਡੋਂ ਐਨ ‘ਕੇਰਾਂ ਕੁੱਖਾਂ’ ਕੱਢਕੇ ਆਏ ਹੁੰਦੇ ਤਾਂ ਵੀ ਕਹਿਣਾ “ਰੋਟੀ ਤਾਂ ਬ੍ਹੋਘ ਸਿਆਂ ਖਾ ਕੇ ਆਏ ਹਾਂ । ਮੁੰਡਿਆਂ ਨੂੰ ਆਖ ਦੋ ਕੁੱਕੜ ਬਣਾ ਲੈਣ । ਚੱਲ ਤੇਰਾ ਮਾਣ ਰਹਿ ਜੂ । ਐਂ ਨਾ ਆਖੀਂ, ਬਈ ਮੇਰੇ ਘਰੋਂ ਕੁਸ਼ ਖਾਧਾ ਪੀਤਾ ਨੀਂ ।
ਇੱਕ ਵਾਰੀ ਆਪਣੇ ਕੁਲਵਿੰਦਰ ਖ੍ਹੈਰੇ ਵਰਗੇ ਨੂੰ ਫੜ ਕੇ ਲਿਆਏ । ਉਸ ‘ਤੇ ਕਿਸੇ ਨੇ ਡਾਇਰੀ (ਪੁਲਸ ਵਾਲਿਆਂ ਨੂੰ ਸੂਹ ਦੇਣੀ) ਦਿੱਤੀ ਸੀ, ਬਈ ਉਹ ਦਾਰੂ ਕੱਢਦਾ ਐ । ਚੇਤ ਵਿਸਾਖ ਦਾ ਮਹੀਨਾ ਸੀ । ਸਾਡੀਆਂ ਟਾਹਲੀਆਂ ਹੇਠ ਆ ਬੈਠੇ । ਚਾਹ ਪਾਣੀ ਪੀਣ ਪਿੱਛੋਂ ਠਾਣੇਦਾਰ ਉਸਨੂੰ ਕਹਿੰਦਾ “ਹਾਂ ਬਈ ਦੱਸ ‘ਫੇ ਜ੍ਹਿੜੇ ਤੂੰ ਦਾਰੂ ਦੇ ਘੜੇ ਪਾਏ ਐ, ਉਹ ਕਿੱਥੇ ਐ ? ਜੇ ਤਾਂ ਸਿੱਧੀ ਤਰਾਂ ਦੱਸ ਦਏਂਗਾ ਤੇਰਾ ਛੇਤੀ ਖ੍ਹੈੜਾ ਛੁੱਟ ਜੂ । ਨਹੀਂ ‘ਫੇ ਤੈਨੂੰ ਪਤਾ ਈ ਐ । ਸਾਡੇ ਮ੍ਹੂਹਰੇ ਤਾਂ ਯਮਰਾਜ਼ ਵੀ ਕੱਥਕ ਕਰਨ ਲੱਗ ਜਾਂਦਾ ਐ ।”
ਹੋਰ ਪੜੋ...
Subscribe to:
Comments (Atom)





