ਕਦੇ ਨਹੀਂ ਭੁੱਲੀ ਐਮਰਜੈਂਸੀ ਦੀ ਉਹ ਰਾਤ........... ਅਭੁੱਲ ਯਾਦਾਂ / ਬਲਜੀਤ ਬੱਲੀ


...........26 ਜੂਨ ਨੂੰ ਸਭਾ ਉੱਠੇ ਤਾਂ ਸਭ ਕੁਛ ਬਦਲਿਆ ਹੋਇਆ ਸੀ

ਮੇਰੇ ਤੇ ਵੀ ਲੱਗਿਆ ਸੀ ਕਾਲਾ ਕਾਨੂੰਨ - ਡੀ. ਆਈ. ਆਰ.

ਇਹ ਕਿੱਸਾ 25 ਜੂਨ, 1975 ਦੀ ਰਾਤ ਦਾ ਹੈ। ਮੈਂ ਉਸ ਵੇਲੇ ਰਜਿੰਦਰਾ ਬਠਿੰਡੇ ਵਿੱਚ ਬੀ ਏ ਫਾਈਨਲ ਦਾ ਵਿਦਿਆਰਥੀ ਸੀ। ਕਾਲਜ ਵਿੱਚ ਛੁੱਟੀਆਂ ਸਨ। ਬੇਹੱਦ ਗਰਮੀ ਦੇ ਦਿਨ ਸੀ। ਉਦੋਂ ਬਠਿੰਡਾ ਰੇਤ ਦੇ ਟਿੱਬਿਆਂ ਵਿੱਚ ਘਿਰਿਆ ਇੱਕ ਕਸਬਾ ਨੁਮਾ ਸ਼ਹਿਰ ਸੀ। ਬੇਹੱਦ ਤੱਤੀਆਂ ਲੋਆਂ  ਦੇ ਨਾਲ ਹਨੇਰੀਆਂ ਅਤੇ ਵਾਵਰੋਲੇ ਆਮ ਜਿਹੀ ਗੱਲ ਹੁੰਦੀ ਸੀ। ਰੇਤਾ ਐਨਾ ਉਡਦਾ ਸੀ ਕਿ ਬਠਿੰਡੇ ਜ਼ਿਲੇ ਵਿਚ ਲਗਭਗ ਸਭ ਨੂੰ ਕੁੱਕਰੇ ਹੁੰਦੇ ਸਨ। ਸ਼ਾਮ ਨੂੰ ਮੈਂ ਆਪਣੇ  ਨਗਰ ਰਾਮਪੁਰਾ ਫੂਲ ਤੋਂ ਬਠਿੰਡੇ ਹੁੰਦਾ ਹੋਇਆ ਗੋਨਿਆਨੇ ਮੰਡੀ ਪੁੱਜਾ। ਬੱਸ ਤੋਂ ਉੱਤਰ ਕੇ ਮੈਂ ਆਪਣੇ ਹੀ ਕਾਲਜ  ਦੇ ਜੂਨੀਅਰ ਵਿਦਿਆਰਥੀ ਪੰਜਾਬ ਸਿੰਘ ਦੇ ਘਰ ਪੁੱਜਾ। ਉਹ ਪੰਜਾਬ ਸਟੂਡੈਂਟਸ  ਯੂਨੀਅਨ ਦਾ ਸਰਗਰਮ  ਕਰਿੰਦਾ  ਸੀ  ਅਤੇ ਮੈਂ ਉਸ ਵੇਲੇ ਯੂਨੀਅਨ ਦਾ ਸੂਬਾਈ ਪੱਧਰ  ਦਾ ਆਗੂ ਸਾਂ। ਉਦੋਂ  ਲੈਂਡ ਲਾਈਨ ਫ਼ੋਨ ਤਕ ਵੀ ਨਹੀਂ ਸੀ ਹੁੰਦੇਮੋਬਾਈਲ ਫ਼ੋਨ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਜੇਕਰ ਕਿਸੇ  ਨਾਲ ਕੋਈ ਗੱਲ ਕਰਨੀ ਹੁੰਦੀ ਤਾਂ ਖ਼ੁਦ  ਹੀ ਇੱਕ ਦੂਜੇ ਦੇ ਘਰ ਜਾਣਾ ਪੈਂਦਾ ਸੀ। ਉਨਾਂ ਦਿਨਾਂ ਵਿਚ  ਅਜੋਕਾ ਸ਼ਹਿਰੀਕਰਨ ਨਹੀਂ ਸੀ ਹੋਇਆ  ਅਤੇ ਕਾਲਜ ਦੇ ਦਿਨਾਂ ਵਿਚ ਜਾਂ ਛੁੱਟੀਆਂ ਵਿਚ  ਕਾਲਜੀਏਟ ਇੱਕ ਦੂਜੇ ਦੇ ਘਰ ਅਕਸਰ ਜਾਇਆ ਕਰਦੇ ਸੀ ਅਤੇ ਰਾਤਾਂ ਵੀ ਠਹਿਰ  ਜਾਂਦੇ ਸੀ। ਪੰਜਾਬ ਸਟੂਡੈਂਟਸ  ਯੂਨੀਅਨ ਵਿਚ  ਸਰਗਰਮ  ਵਿਦਿਆਰਥੀ ਤਾਂ ਇੱਕ ਦੂਜੇ ਨਾਲ ਰਾਬਤਾ ਰੱਖਣ ਲਈ ਇੱਕ ਦੂਜੇ  ਦੇ ਘਰ ਅਕਸਰ  ਹੀ ਚੱਕਰ ਲਾਉਂਦੇ ਰਹਿੰਦੇ ਸੀ  ਤੇ ਕਾਲਜ ਤੋਂ ਬਿਨਾਂ ਘਰਾਂ ਵਿਚ ਵੀ ਮੀਟਿੰਗਾਂ ਕਰ ਲਿਆ ਕਰਦੇ ਸੀ। ਘਰੋਂ ਰੋਟੀ ਪਾਣੀ ਜੁ ਚੰਗਾ ਮਿਲ ਜਾਂਦਾ ਸੀ।

ਹੋਰ ਪੜੋ...

ਕਾਲੇ ਬੈਗ ਦੀ ਦਹਿਸ਼ਤ……… ਅਭੁੱਲ ਯਾਦਾਂ / ਰਵੇਲ ਸਿੰਘ ਇਟਲੀ


ਇਹ ਗੱਲ ਪੰਜਾਬ ਦੇ ਦਹਿਸ਼ਤਗਰਦੀ ਦੇ ਦਿਨਾਂ ਦੀ ਹੈ, ਮੇਰੇ ਬਾਪੂ ਜੀ ਗੁਰਦਾਸਪੁਰ ਡਾਕਖਾਨੇ ਵਿਚੋਂ ਪੈਨਸ਼ਨ ਲੈਂਦੇ ਸਨ । ਮੈਂ ਵੀ ਉਦੋਂ ਗੁਰਦਾਸਪੁਰ ਹੀ ਨੌਕਰੀ ਕਰਦਾ ਸਾਂ । ਬਾਪੂ ਨੇ ਮੈਨੂੰ ਇੱਕ ਦਿਨ ਦਫਤਰ ਜਾਣ ਲੱਗਿਆਂ ਕਿਹਾ ਕਿ ਮੇਰੀ ਪੈਨਸ਼ਨ ਦੀ ਕਾਪੀ ਡਾਕਖਾਨੇ ਜਾ ਕੇ ਪੈਨਸ਼ਨ ਦੀ ਐਂਟਰੀ ਕਰਵਾਉਣ ਲਈ ਦੇ ਦੇਣੀ, ਮੈਂ ਜ਼ਰਾ ਲੇਟ ਆਵਾਂਗਾ । ਸਮੇਂ ਸਿਰ ਪੈਨਸ਼ਨ ਮਿਲ ਜਾਵੇਗੀ । ਕਾਪੀ ਇੱਕ ਕਾਲੇ ਬੈਗ ਵਿਚ ਪਾ ਕੇ ਮੈਨੂੰ ਫੜਾ ਦਿੱਤੀ । ਉਸ ਦਿਨ ਮੇਰੇ ਕੋਲ ਸਕੂਟਰ ਨਾ ਹੋਣ ਕਾਰਣ ਮੈਨੂੰ ਬੱਸ ਤੇ ਜਾਣਾ ਪਿਆ ਤੇ ਬੱਸ ਸਟੈਂਡ ‘ਤੇ ਬੱਸ ਦੀ ਉਡੀਕ ਕਰਨ ਲੱਗਾ । ਆਖਿਰ ਇੱਕ ਮਿੰਨੀ ਬੱਸ ਆਈ, ਜੋ ਹੇਠਾਂ ਉੱਪਰ ਸਾਰੀ ਸਵਾਰੀਆਂ ਨਾਲ ਭਰੀ ਪਈ ਸੀ । ਦਫਤਰੋਂ ਲੇਟ ਹੋਣ ਦੇ ਡਰ ਨਾਲ ਮੈਂ ਬੱਸ ਦੀ ਪਿਛਲੀ ਪੌੜੀ ਤੇ ਹੱਥ ਵਿਚ ਬੈਗ ਫੜੀ ਲਟਕ ਗਿਆ । ਪਰ ਬੈਗ ਹੱਥੋਂ ਛੁੱਟ ਜਾਣ ਦੇ ਡਰੋਂ ਉਪਰ ਬੈਠੀ ਸਵਾਰੀ ਨੂੰ ਫੜਾ ਦਿੱਤਾ । ਅੱਡੇ ਤੇ ਪਹੁੰਚਣ ‘ਤੇ ਸਵਾਰੀਆਂ ਹਫੜਾ ਦਫੜੀ ਵਿਚ ਆਪਣੇ ਆਪਣੇ ਰਾਹੇ ਪਈਆਂ । ਮੈਂ ਵੀ ਦਫਤਰੋਂ ਲੇਟ ਹੋਣ ਦੇ ਡਰੋਂ ਕਾਹਲੀ ਕਾਹਲੀ ਦਫਤਰ ਪਹੁੰਚਿਆ ਤੇ ਬੈਗ ਦਾ ਚੇਤਾ ਹੀ ਭੁੱਲ ਗਿਆ ।ਦਫਤਰ ਪੁੱਜ ਕੇ ਬਾਪੂ ਦੇ ਪੈਨਸ਼ਨ ਵਾਲੇ ਕਾਲੇ ਬੈਗ ਦਾ ਚੇਤਾ ਆਇਆ ।


ਹੋਰ ਪੜੋ...