ਇੱਕ ਸੁਰ-ਮੰਡਲ ਦੀ ਮੌਤ......... ਅਭੁੱਲ ਯਾਦਾਂ / ਨਿੰਦਰ ਘੁਗਿਆਣਵੀ

ਰਜਾਈ ਵਿੱਚੋਂ ਨਿਕਲਕੇ ਮੈਂ ਬਜ਼ਾਰ ਵੱਲ ਤੁਰ ਪਿਆ ਸਾਂ । ਧੁੱਪ ਦਾ ਕਿਧਰੇ ਨਾਮੋਂ-ਨਿਸ਼ਾਨ ਨਹੀਂ ਸੀ, ਆਸਮਾਨ ਵਿੱਚ ਕਾਲੇ-ਚਿੱਟੇ ਬੱਦਲਾਂ ਦੀਆਂ ਪੰਡਾਂ ਖਿੰਡ ਰਹੀਆਂ ਸਨ । ਸਾਊਥਾਲ ਦੀਆਂ ਅਣਜਾਣੀਆਂ ਗਲੀਆਂ, ਤੇ ਅਣ-ਪਛਾਤੇ ਚਿਹਰੇ ! ਭੀੜ-ਭੜੱਕੇ ਵਾਲੇ ਇੱਕ ਅੰਗਰੇਜ਼ੀ ਸਟੋਰ ਉਤੇ ਹਲਕਾ ਜਿਹਾ ਪੌਪ-ਸੰਗੀਤ ਗੂੰਜ ਰਿਹਾ ਸੀ । ਸੱਜੇ ਬੰਨੇ, ਫੁੱਟ-ਪਾਥ ਉਤੇ ਕਬੂਤਰ ਚੋਗਾ ਚੁਗ ਰਹੇ ਸਨ । ਦੇਖਾਂ ਤਾਂ ਸਹੀ ਕੀ ਫਰਕ ਹੈ ਇੰਡੀਆ ਤੇ ਇੰਗਲੈਂਡ ਦੇ ਕਬੂਤਰਾਂ ਵਿੱਚ ? ਕੌਣ ਚੋਗ ਪਾਉਂਦਾ ਹੋਵੇਗਾ ਇੰਨ੍ਹਾਂ ਨੂੰ ? ਫੁੱਟ ਪਾਥ ਉਪੱਰ ਹੀ ਚਿਟਾਈ ਵਿਛਾਈ, ਬਾਹਵਾਂ ਕੱਛਾਂ ਵਿੱਚ ਦੇਈ ਇੱਕ ਗੋਰਾ ਬੈਠਾ ਸੀ । ਚਿਟਾਈ ਉਤੇ ਹੀ ਤਿੰਨ ਸੁਰ-ਮੰਡਲ ਰੱਖੇ ਹੋਏ ਸਨ, ਨਿੱਕੇ-ਨਿੱਕੇ, ਇੱਕੋ-ਜਿਹੇ ਸਨ ਤਿੰਨੋਂ ਸੁਰ-ਮੰਡਲ ! ਇੰਡੀਆ ਵਿੱਚ ਤਾਂ ਮੈਂ ਇੰਨ੍ਹਾਂ ਤੋਂ ਕਾਫੀ ਵੱਡੇ-ਵੱਡੇ ਸੁਰ-ਮੰਡਲ ਦੇਖੇ ਹੋਏ ਸਨ ਸਾਜ਼ਾਂ ਦੀਆਂ ਦੁਕਾਨਾਂ ਉਤੇ । ਮੈਂ ਇੰਨ੍ਹਾਂ ਨਿੱਕੇ-ਨਿੱਕੇ ਸੁਰ-ਮੰਡਲਾਂ ਨੂੰ ਦੇਖਣ ਲੱਗਿਆ, ਗੋਰਾ ਮੁਸਕ੍ਰਾਇਆ ਤੇ ਬੋਲਿਆ,
“ਕੀ ਹਾਲ ਐ ਤੇਰਾ ?”
“ ਮੈਂ ਬਿਲਕੁੱਲ ਠੀਕ...ਤੂੰ ਸੁਣਾ...?”
ਉਹਦੇ ਸਿਰ ਦੇ ਚਾਂਦੀ ਰੰਗੇ ਵਾਲ ਲਿਸ਼ਕੇ, ਉਹਨੇ ਨਿੱਕੀਆਂ ਬਾਰੀਕ ਅੱਖਾਂ ਕਿਸੇ ਅਦਾਕਾਰ ਵਾਂਗ ਘੁੰਮਾਈਆਂ, “ਆ ਜਾਹ...ਬੈਠ...ਜੀ ਆਏ ਨੂੰ ।” ਮੈਂ ਪੈਰਾਂ ਭਰਨੇ ਬੈਠਦੇ ਹੀ ਸਵਰ-ਮੰਡਲ ਦੀਆਂ ਤਾਰਾਂ ਨਾਲ ਉਂਗਲਾਂ ਛੁਹਾ ਦਿੱਤੀਆਂ, ਮਿੱਠੀਆਂ ਧੁਨਾਂ

ਹੋਰ ਪੜੋ...