ਤਜ਼ਰਬੇ ਜਰਮਨ ਦੇ......... ਅਭੁੱਲ ਯਾਦਾਂ / ਜੋਗਿੰਦਰ ਬਾਠ ਹੌਲੈਂਡ
ਅਕਲ, ਖ਼ੁਰਾਕ ਅਤੇ ਫਿ਼ਲੌਸਫ਼ੀ ਵਿਚ ਦੁਨੀਆਂ ਦਾ ਮੂਰਖ਼ ਤੋਂ ਮੂਰਖ਼
ਇਨਸਾਨ ਵੀ ਆਪਣੇ ਆਪ ਨੂੰ ਕੁੱਲ ਵੈਦ-ਧਨੰਤਰਾਂ ਨਾਲੋਂ ਸਿਆਣਾ ਅਤੇ ਬੇਹਤਰ ਸਮਝਦਾ ਹੈ। ਆਪਣੀ ਅਕਲ
ਅਤੇ ਦੂਸਰੇ ਦੇ ਗਿਲਾਸ ਵਿਚ ਪੈੱਗ ਹਮੇਸ਼ਾ ਹੀ ਵੱਡਾ ਨਜ਼ਰ ਆਉਂਦਾ ਹੈ। ਬਹੁਤਿਆਂ ਨੂੰ ਖਲਕਤ ਤੇ
ਸਦੀਵੀ ਰੰਜ ਤੇ ਗਿਲਾ ਰਹਿੰਦਾ ਹੈ ਕਿ ਲੋਕ ਉਸ ਦੀ
ਕੀਮਤੀ ਤੇ ਮੁਫਤੀ ਦਿੱਤੀ ਮੱਤ ਤੋਂ ਫ਼ਾਇਦਾ ਕਿਉਂ ਨਹੀਂ ਉਠਾਉਂਦੇ ਬਰਸ਼ਤੇ ਕਿ ਉਨ੍ਹਾਂ
ਦੇ ਆਈਡੀਏ ਤੇ ਸਲਾਹਾਂ ਸ਼ੇਖਚਿੱਲੀ ਨੂੰ ਮਾਤ ਹੀ ਕਿਉਂ ਨਾ ਪਾਉਂਦੇ ਹੋਣ? ਮੂਰਖ਼ ਤੋਂ ਮੂਰਖ਼ ਇਨਸਾਨ ਵੀ ਦੋ ਲੜਦਿਆਂ ਨੂੰ ਸਮਝਾਉਣ ਅਤੇ
ਆਪਣੇ ਵੱਡਮੁਲੇ ਵਿਚਾਰ ਦੇਣ ‘ਚ ਮਾਰ ਨਹੀਂ ਖਾਂਦਾ, ਬੇਸ਼ੱਕ ਉਸਦੇ ਵਿਚਾਰ ਚੰਗੇ ਭਲਿਆਂ ਨੂੰ ਜੇਲ੍ਹ ‘ਚ ਕਰਵਾਉਣ ਵਾਲੇ ਹੀ ਕਿਉਂ ਨਾ ਹੋਣ । ਕਿਸੇ ਵੇਲੇ ਇਸੇ ਤਰ੍ਹਾਂ
ਦੇ ਹੀ ਇੱਕ ਮਹਾਂਪੁਰਸ਼ ਨਾਲ ਮੇਰਾ ਵੀ ਵਾਹ ਪੈ ਗਿਆ ਸੀ। ਉਦੋਂ ਮੈਂ ਜਰਮਨ ਵਿਚ ਨਵਾਂ ਨਵਾਂ ਹੀ
ਆਇਆ ਸਾਂ। ਮੁਆਫ਼ ਕਰਨਾ ! ਸੌਰੀ !! ਆਇਆ ਤਾਂ ਮੈਂ ਇਉਂ ਲਿਖ ਦਿੱਤਾ ਜਿਸ ਤਰ੍ਹਾਂ ਜਰਮਨ ਦੇ
ਚਾਂਸਲਰ ਹੈਲਮਟ ਕੋਹਲ ਨੇ ਮੈਨੂੰ ਈਸਟ ਜਰਮਨ ਤੇ ਵੈਸਟ ਜਰਮਨ ਨੂੰ ਇਕੱਠਾ ਕਰਨ ਦੇ ਮਸਲੇ ਉੱਪਰ
ਸਲਾਹ ਮਸ਼ਵਰਾ ਲੈਣ ਲਈ ਉਚੇਚਾ ਸੱਦਿਆ ਹੁੰਦੈ । ਖੈਰ ! ਇਹ ਮੇਰਾ ਜਾਤੀ ਮਾਮਲਾ ਹੈ ਕਿਤੇ ਫਿਰ
ਸਹੀ। ਇਸ ਵਕਤ ਮੈਂ ਸਿਰਫ ਆਪਣੇ ਯਾਰ ਰੇਵਤੀ ਰਮਨ ਜੋਸ਼ੀ ਬਾਰੇ ਹੀ ਗੱਲ ਕਰਨੀ ਚਾਹੁੰਦਾ ਹਾਂ। ਜੋਸ਼ੀ
ਸਾਹਿਬ ਦਾ ਹੁਲੀਆ ਨਾਂ ਦੇ ਬਿਲਕੁਲ ਦੋ ਸੌ ਪਰਸੈਂਟ ਉਲਟ ਸੀ। ਮੂੰਹ ਇਸ ਤਰ੍ਹਾਂ ਦਾ ਸੀ, ਜਿਸ ਤਰ੍ਹਾਂ ਡਾਲਡਾ ਘਿਉ ਦੇ ਪਲਾਸਟਕ ਦੇ ਡੱਬੇ ਨੂੰ ਇਕ
ਪਾਸਿਓਂ ਖਾਸਾ ਸੇਕ ਲੱਗਿਆ ਹੁੰਦੈ । ਸਿਰ ਅੱਧਾ ਗੰਜਾ ਇਉਂ ਲਗਦਾ ਸੀ, ਜਿਸ ਤਰ੍ਹਾਂ ਰਾਤ ਨੂੰ ਕੋਈ
ਕਿਸੇ ਦੇ ਸਿੱਧੇ ਕੀਤੇ ਪੱਠਿਆਂ ਦੇ ਟੱਕ ‘ਚੋਂ ਚੋਰੀ ਛਟਾਲਾ (ਬਰਸੀਨ)
ਵੱਢ ਕੇ ਲੈ ਗਿਆ ਹੋਵੇ । ਮੈਂ, ਜੋਸ਼ੀ ਸਾਹਿਬ ਤੇ ਸਾਡੇ
ਚਾਰ ਹੋਰ ਨਵੇਂ ਆਏ ਸਾਥੀਆਂ ਨੂੰ ਸ਼ੋਸ਼ਲ ਵਾਲਿਆਂ
ਨੇ ਇੱਕੋ ਹੀ ਕਮਰਾ ਅਲਾਟ ਕਰ ਦਿੱਤਾ ਸੀ। ਜਿਸ ਵਿੱਚ ਪੱਥਰ ਦੇ ਕੋਲਿਆਂ ਦਾ ਹਾਈਸੂਨ ਤੇ ਇੱਕ
ਸਾਝਾਂ ਬਿਜਲੀ ਦਾ ਚੁੱਲ੍ਹਾ ਸੀ। ਜੰਗਲਪਾਣੀ ਲਈ ਸਾਰੀ ਹੇਮ ਵਿੱਚ ਇੱਕ ਸਾਂਝੀ ਸੱਠਾਂ ਬੰਦਿਆਂ ਲਈ
ਪੰਜ ਬੈਠਣ ਵਾਲੀਆਂ ਸੀਟਾਂ ਵਾਲੀ ਨੱਕ ਸਾੜਦੀ, ਬਦਬੂ ਮਾਰਦੀ ‘ਸੰਡਾਸ’ ਯਾਨਿ ਕਿ ਹਾਜਤ ਕਰਨ ਵਾਲੀ
ਜਗ੍ਹਾ ਸੀ। ਜਿਸ ਵਿੱਚ ਪੰਜਾਬ ਦੇ ਗਿੱਝੇ ਲੋਕ ਪੱਬਾਂ ਭਾਰ ਬਹਿ ਕੇ ਹੀ ਆਪਣਾ ਕੰਮ ਨਬੇੜਦੇ ਸਨ।
ਇਸ ਤਰ੍ਹਾਂ ਦੇ ਪ੍ਰਯੋਗ ਕਰਦਿਆਂ ਚਰਵੰਜਾ ਪ੍ਰਤੀਸ਼ਤ ਅਲਕੋਹਲ ਵਾਲੀ ‘ਐਲ ਡੀ’ ਮਾਰਕੀਟ ਦੀ ਪੌਟ ਰੰਮ ਪੀਣ ਵਾਲਿਆਂ ਨੇ ਕਈ ਵਾਰੀ ਆਪਣੇ ਕਸੂਤੇ
ਥਾਵਾਂ ਤੇ ਸੱਟਾਂ ਵੀ ਲਵਾਈਆਂ ਸਨ। ਜਿੱਥੇ ਗੰਦ ਪਾਉਣਾ ਤਾਂ ਸਾਡਾ ਪੌਣਾਂ ਸੈਂਕੜਾਂ
ਹਿੰਦੋਸਤਾਨੀਆਂ ਤੇ ਪਾਕਿਸਤਾਨੀਆਂ ਦਾ ਜੱਦੀ ਹੱਕ ਸੀ ਤੇ ਸਫ਼ਾਈ ਲਈ ਦੋਸ਼ ਹਮੇਸ਼ਾ ਹਾਊਸ ਮਾਸਟਰ
ਨੂੰ ਹੀ ਦਿੱਤਾ ਜਾਂਦਾ ਸੀ।
ਹੋਰ ਪੜੋ...
ਦਾਣਾ ਪਾਣੀ ਖਿੱਚ ਕੇ ਲਿਜਾਂਦਾ.......... ਅਭੁੱਲ ਯਾਦਾਂ / ਮੋਹਣ ਸਿੰਘ ਮਲਹਾਂਸ, ਐਡੀਲੇਡ
ਜਿੰਦਗੀ ਦੀ ਮਾਲਾ ਵਿੱਚ ਘਟਨਾਵਾਂ ਦੇ ਮਣਕੇ ਲਗਾਤਾਰ ਜੁੜਦੇ ਰਹਿੰਦੇ ਹਨ। ਸਮੇਂ-ਸਮੇਂ ਸਿਰ ਵਾਪਰੀਆਂ ਘਟਨਾਵਾਂ ਵਿੱਚੋਂ ਕੁਝ ਖਾਸ ਘਟਨਾਵਾਂ ਚੇਤਿਆਂ ਚੋ ਵਿਸਰਦੀਆਂ ਹੀ ਨਹੀਂ । ਇਸੇ ਤਰਾਂ ਦੀ ਇੱਕ ਘਟਨਾ ਦਾ ਜਿ਼ਕਰ ਹਥਲੇ ਲੇਖ ਵਿੱਚ ਕਰ ਰਿਹਾ ਹਾਂ । ਮੇਰੇ ਨਾਲ ਇਹ ਘਟਨਾ ਜਨਵਰੀ 2006 ਵਿੱਚ ਵਾਪਰੀ । ਠੰਡ ਪੂਰੇ ਜੋਬਨ ਤੇ ਸੀ। ਤਕਰੀਬਨ ਇੱਕ ਹਫਤੇ ਤੋਂ ਲਗਾਤਾਰ ਧੁੰਦ ਵਾਲਾ ਮੌਸਮ ਬਣਿਆ ਹੋਇਆ ਸੀ । ਸੂਰਜ ਦੇਵਤੇ ਦੇ ਦਰਸ਼ਨਾਂ ਨੂੰ ਤੇ ਨਿੱਘ ਮਾਨਣ ਲਈ ਲੋਕ ਤਰਸੇ ਪਏ ਸਨ। ਦਿਨ ਚੜਦਾ, ਰਾਤ ਪੈਂਦੀ ਪਰ ਧੁੰਦ ਛਟਣ ਦਾ ਨਾਂ ਹੀ ਨਹੀਂ ਸੀ ਲੈ ਰਹੀ। ਉਸ ਦਿਨ ਮੈਂ ਹਰ ਰੋਜ਼ ਦੀ ਤਰਾਂ ਆਪਣੀ ਡਿਊਟੀ ਤੇ ਜਾਣ ਲਈ ਸਵੇਰੇ ਤਿਆਰ ਹੋਇਆ । ਠੰਢ ਤੋਂ ਬਚਣ ਲਈ ਆਪਣੇ ਸਾਰੇ ਸਰੀਰ ਨੂੰ ਪੂਰੀ ਤਰਾਂ ਗਰਮ ਕੱਪੜਿਆਂ ਨਾਲ ਕੱਜਿਆ ਤੇ ਆਪਣੀ ਕਰਮ ਭੂਮੀ ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿਖੇ ਪਹੁੰਚਣ ਲਈ ਆਪਣੀ ਬੱਕੀ (ਮੋਟਰ ਸਾਇਕਲ) ਤੇ ਸਵਾਰ ਹੋ ਕੇ ਮੰਜਿ਼ਲ ਵੱਲ ਨੂੰ ਚਾਲੇ ਪਾ ਦਿੱਤੇ। ਇਸ ਦਿਨ ਮੇਰਾ ਕਾਲਜ ਵਿਖੇ ਪਹੁੰਚਣ ਦਾ ਇੱਕ ਖਾਸ ਮਕਸਦ ਸੀ । ਇਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਮੇਰੀ ਨਿਗਰਾਨ (ਅਮਲਾ) ਦੀ ਅਸਾਮੀ ਲਈ ਇੰਟਰਵਿਊ ਸੀ। ਇਸ ਉਦੇਸ਼ ਲਈ ਮੈਂ ਕਾਲਜ ਦੇ ਪ੍ਰਿੰਸੀਪਲ ਤੋਂ “ਕੋਈ ਇਤਰਾਜ਼ ਨਹੀਂ” ਸਰਟੀਫਕੇਟ ਪ੍ਰਾਪਤ ਕਰਕੇ ਇੰਟਰਵਿਊ ਲਈ ਫਤਿਹਗੜ੍ਹ ਸਾਹਿਬ ਵਿਖੇ ਪਹੁੰਚਣਾ ਸੀ।
ਹੋਰ ਪੜੋ...
ਚੇਤੇ ਦੀ ਪਟਾਰੀ ਵਿੱਚੋਂ ਫੈਜ਼ ਨਾਲ ਦੋ ਮਿਲਣੀਆਂ......... ਅਭੁੱਲ ਯਾਦਾਂ / ਕੇ. ਸੀ. ਮੋਹਨ
ਫੈਜ਼ ਦੇ 100ਵੇਂ ਜਨਮ ਦਿਵਸ ‘ਤੇ
ਉਰਦੂ ਸ਼ਾਇਰੀ ਨਾਲ ਨੇੜਤਾ ਦਾ ਸਬੱਬ ਮਾਲੇਰਕੋਟਲਾ ਜਿਹੇ ਅਦਬੀ ਅਤੇ ਬਹੁ-ਧਰਮੀ ਸ਼ਹਿਰ ਵਿੱਚ ਪੜ੍ਹਾਈ ਕਰਨ ਵੇਲੇ ਬਣਿਆ। ਸਰਕਾਰੀ ਕਾਲਜ ਅਤੇ ਸ਼ਹਿਰ ਵਿੱਚ ਮੁਸ਼ਾਇਰੇ ਹੁੰਦੇ। ਸ਼ਹਿਰ ਵਿੱਚ ਰਹਿਮਤ ਕੱਵਾਲ ਦੀ ਟੋਲੀ ਦੀਆਂ ਕੱਵਾਲੀਆਂ ਦੇ ਅਖਾੜੇ ਲੱਗਦੇ। ਬੜੀ ਵਾਲੇ ਮਰਾਸੀਆਂ ਦੀਆਂ ਨਕਲਾਂ ਵੇਖਣ ਦੇ ਮੌਕੇ ਬਣਦੇ। ਸੰਗੀਤ ਮੁਕਾਬਲੇ ਹੁੰਦੇ। ਮੇਰੇ ਵਰਗੇ ਪੇਂਡੂ ਮੁੰਡਿਆਂ ਵਿੱਚ ਵੀ ਸ਼ਾਇਰੀ ਅਤੇ ਭਾਰਤੀ ਕਲਾਸੀਕਲ ਗਾਇਕੀ ਵਾਸਤੇ ਕੰਨ ਰਸ ਪੈਦਾ ਹੋਣਾ ਕੁਦਰਤੀ ਸੀ।
ਇਹ ਵੀ ਉਪਰੋਕਤ ਮਾਹੌਲ ਕਰਕੇ ਹੀ ਹੋ ਸਕਿਆ ਕਿ ਵੱਡੇ ਉਰਦੂ ਸ਼ਾਇਰਾਂ ਦੇ ਕਲਾਮ ਦਾ ਹਿੰਦੀ ਅਨੁਵਾਦ ਪੜ੍ਹਨ ਦੀ ਚੇਟਕ ਵੀ ਲੱਗ ਗਈ। ਤਰੱਕੀ-ਪਸੰਦ ਲਹਿਰ ਨਾਲ ਜੁੜਨ ਦੇ ਸਿਲਸਿਲੇ ਦਾ ਪਤਾ ਹੀ ਨਾ ਲੱਗਾ ਕਿ ਇਹ ਕਿੰਵੇਂ ਹੋ ਗਿਆ। ਸਰਦਾਰ ਜਾਫਰੀ, ਫੈਜ਼, ਸਾਹਿਰ ਲੁਧਿਆਣਵੀ, ਗਾਲਿਬ, ਬਹਾਦਰ ਸ਼ਾਹ ਜ਼ਫਰ ਦੀ ਸ਼ਾਇਰੀ ਦਿਲ ਨੂੰ ਮੱਲੋ-ਮੱਲੀ ਟੁੰਬਦੀ ਸੀ, ਪਰ ਫੈਜ਼ ਦੇ ਕੀ ਕਹਿਣੇ। ਉਹ ਤਾਂ ਫਿਰ ਫੈਜ਼ ਹੀ ਸੀ। ਪਰ ਉਹ ਤਾਂ ਵੰਡ ਬਾਅਦ ਪਾਕਿਸਤਾਨ ਵਿੱਚ ਜਾ ਚੁੱਕਾ ਸੀ, ਪਰ ਉਹ ਉਹਦੀ ਸ਼ਾਇਰੀ ਕਰਕੇ ਆਪਣਾ ਹੀ ਮਹਿਸੂਸ ਹੁੰਦਾ ਸੀ। ਫੇਰ ਹੌਲੀ-ਹੌਲੀ ਇਹ ਵੀ ਪਤਾ ਲੱਗਾ ਕਿ ਉਹਦੇ ਭਾਰਤ ਆਵਣ-ਜਾਵਣ ‘ਤੇ ਪਾਬੰਦੀ ਨਹੀਂ ਸੀ। ਫੈਜ਼ ਆਪਣੀ ਸ਼ਾਇਰੀ, ਤਰੱਕੀ-ਪਸੰਦ ਲਹਿਰ ਨਾਲ ਵਚਨਬੱਧਤਾ ਅਤੇ ਜੀਵਨ ਘਟਨਾਵਾਂ ਕਰਕੇ ਬਾਹਰਲਾ ਨਹੀਂ ਸੀ ਲੱਗਦਾ।
ਭਾਰਤ ਰਹਿੰਦਿਆਂ ਕਦੀ ਚਿੱਤ-ਚੇਤਾ ਵੀ ਨਹੀਂ ਸੀ ਕਿ ਕਦੇ ਜੀਵਨ ਵਿੱਚ ਫੈਜ਼ ਨੂੰ ਮਿਲਣ ਦਾ ਨਸੀਬ ਵੀ ਬਣੇਗਾ, ਪਰ ਇਹ ਖੁਸ਼ਕਿਸਮਤੀ ਇੱਕ ਵਾਰ ਨਹੀਂ, ਸਗੋਂ ਦੋ ਵਾਰ ਲੰਦਨ ਆ ਜਾਣ ਬਾਅਦ ਆ ਬਹੁੜੀ। ਦੋਵੇਂ ਮੁਲਾਕਾਤਾਂ ਬੜੇ ਹੀ ਖੁਸ਼ਗਵਾਰ ਵਾਤਾਵਰਣ ਵਿੱਚ ਹੋਈਆਂ। ਇਹ ਦੋਵੇਂ ਮੁਲਾਕਾਤਾਂ ਜ਼ਿਹਨ ਵਿੱਚ ਅੱਜ ਵੀ ਤਰੋਤਾਜ਼ਾ ਹਨ। ਇੱਕ ਮਹਿਫਲ ਇਸ ਕਰਕੇ ਵੀ ਮੇਰੇ ਲਈ ਮਾਣ ਦੀ ਸਿਮਰਤੀ ਬਣ ਚੁੱਕੀ ਹੈ ਕਿਉਂਕਿ ਫੈਜ਼ ਸਾਹਿਬ ਨੇ ਫਰਾਜ਼ ਅਹਿਮਦ ਫਰਾਜ਼ ਦੀ ਹਾਜ਼ਰੀ ਵਿੱਚ ਮੇਰੀ ਇੱਕ ਪੰਜਾਬੀ ਨਜ਼ਮ ਸੁਣ ਕੇ ਮੈਨੂੰ ਥਾਪੀ ਦਿੱਤੀ।
ਹੋਰ ਪੜੋ...
ਹਰ ਮੋੜ ਤੇ ਸਲੀਬਾਂ,ਹਰ ਪੈਰ ਤੇ ਹਨ੍ਹੇਰਾ……… ਅਭੁੱਲ ਯਾਦਾਂ / ਦੀਪ ਕਿਰਨਦੀਪ
ਕਲਾਕਾਰ ਕੋਈ ਵੀ ਹੋਵੇ ਆਪਣੀ ਕਲਾ ਨਾਲ ਸਮਾਜ ਵਿਚ ਤਬਦੀਲੀ ਲਿਆਉਣਾ ਲੋਚਦਾ ਹੈ। ਇਹ ਵੱਖਰੀ ਗੱਲ ਹੈ ਕਿ ਹਰ ਇੱਕ ਕਲਾਕਾਰ ਦਾ ਰਾਹ ਵੱਖਰਾ ਹੁੰਦਾ ਹੈ। ਕੋਈ ਕਲਾਕਾਰ ਸੌਖਾ ਰਾਹ ਭਾਲ਼ਦਾ ਹੈ ਜਿਸ ਵਿਚ ਸਮਾਜ ਵਿਚ ਤਬਦੀਲੀ ਲਿਆਉਣ ਪ੍ਰਤੀ ਸੰਵੇਦਨਸ਼ੀਲਤਾ ਗੌਣ ਹੁੰਦੀ ਹੈ ਤੇ ਵਧ ਤੋਂ ਵਧ ਪੈਸਾ ਕਮਾਉਣ ਦੀ ਲਾਲਸਾ ਸਿਖਰਾਂ ਉਤੇ ਹੁੰਦੀ ਹੈ। ਦੂਜੇ ਪਾਸੇ ਆਪਣੀ ਸੋਚ ਤੇ ਕਲਾ ਨਾਲ ਪ੍ਰਤੀਬੱਧ ਕਲਾਕਾਰਾਂ ਦੇ ਰਾਹ ਵਿਚ ਕਈ ਔਕੜਾਂ ਆਉਂਦੀਆਂ ਹਨ ਜਿਨ੍ਹਾਂ ਦਾ ਸਾਹਮਣਾ ਕਰਨ ਵੇਲੇ ਕਈ ਵਾਰ ਕਲਾਕਾਰ ਨੂੰ ਆਪਣੀ ਜਾਂ ਤਕ ਗਵਾਉਣੀ ਪੈਂਦੀ ਹੈ। ਉਨ੍ਹਾਂ ਦੇ ਮਨਾਂ ਵਿਚ ਸਮਾਜ ਵਾਸਤੇ ਕੁਝ ਚੰਗਾ ਕਰ ਗੁਜ਼ਰਨ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਹਨ ਕਿ ਕਿਸੇ ਵੀ ਕੀਮਤ ਤੇ ਆਪਣੀ ਵਿਚਾਰਧਾਰਾ ਛੱਡਣੀ ਕਬੂਲ ਨਹੀਂ ਕਰਦੇ। ਇਹੋ ਜਿਹੇ ਕਲਾਕਾਰਾਂ ਦੀ ਫਰੇਹਿਸਤ ਵਿਚ ਗੁਰਸ਼ਰਨ ਭਾਅ ਜੀ, ਸਫ਼ਦਰ ਹਾਸ਼ਮੀ, ਬਰਤੋਲਤ ਬਰੈਖਤ ਆਦਿ ਦਾ ਨਾਮ ਲਿਆ ਜਾ ਸਕਦਾ ਹੈ। ਇਨ੍ਹਾਂ ਦੇ ਸਮਿਆਂ ਵਿਚ ਸਰਕਾਰ ਨੇ ਔਰੰਗਜ਼ੇਬ ਦਾ ਕਿਰਦਾਰ ਖੂਬ ਨਿਭਾਇਆ ਤੇ ਪੂਰੀ ਪੂਰੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਦਾ ਮਨੋਬਲ ਕਿਸੇ ਚਤੁਰਾਈ ਨਾਲ ਡੇਗਿਆ ਜਾਵੇ ਪਰ ਇਹਨਾਂ ਸਿਰੜੀ ਰੰਗਕਰਮੀਆਂ ਦਾ ਜੇਰਾ ਸਗੋਂ ਹੋਰ ਮਜਬੂਤ ਹੋਇਆ। ਹੋਰ ਪੜੋ...
ਅੰਗੂਰਾਂ ਦੇ ਪੱਤਿਆ ਦੀ ਸਾਂਝ........ ਅਭੁੱਲ ਯਾਦਾਂ / ਜੋਗਿੰਦਰ ਬਾਠ ਹੌਲੈਂਡ
ਅੱਜ ਮੇਰੇ ਘਰ ਦੇ ਨੇੜੇ ਰਹਿੰਦੀ ਕੁਰਦਿਸ਼ ਇਰਾਕੀ ਗਵਾਂਢਣ ਨੇ ਆਪਣੇ ਦੇਸ਼ ਦਾ ਸਭ ਤੋਂ ਵਧੀਆ ਤੇ ਬੇਹਤਰੀਨ ਲਜ਼ੀਜ਼ ਖਾਣਾ ਤਿਆਰ ਕਰਕੇ ਸਾਡੇ ਘਰ ਸਾਨੂੰ ਪਰੋਸਾ ਦਿੱਤਾ। ਉਸ ਕੋਲ ਦੋ ਪਤੀਲੇ ਕੁਰਦਿਸ਼ ਖਾਣੇ ਦੇ ਵੱਖੋ ਵੱਖ ਪਦਾਰਥਾਂ ਨਾਲ ਨੱਕੋ ਨੱਕ ਭਰੇ ਹੋਏ ਸਨ। ਇੱਕ ਪਤੀਲੇ ਵਿੱਚ ਭੇਡ ਦੇ ਕੀਮੇਂ ਅਤੇ ਚੌਲਾਂ ਨਾਲ ਭਰ ਕੇ ਭੁੰਨੇ ਹੋਏ ਬਤਾੳਂ, ਟਮਾਟਰ, ਸਿ਼ਮਲਾ ਮਿਰਚਾਂ, ਪਿਆਜ਼ ਅਤੇ ਹਰੀ ਸੈਲਰੀ ਦੀਆਂ ਟਾਹਣੀਆਂ ਸਨ ਅਤੇ ਦੂਸਰੇ ਵਿੱਚ ਅੰਗੂਰ ਦੇ ਪੱਤਿਆਂ ਵਿੱਚ ਵਲੇਟੇ ਚੌਲ ਅਤੇ ਅਰਬੀ ਮਸਾਲਿਆਂ ਯੁਕਤ ਕੀਮਾਂ ਭਰਿਆ ਹੋਇਆ ਸੀ। ਖਾਣੇ ਦੀ ਦਿੱਖ ਅਤੇ ਖੁਸ਼ਬੂ ਤੋਂ ਪਤਾ ਲਗਦਾ ਸੀ ਕਿ ਇਸ ਤੇ ਕਿੰਨੀ ਮਿਹਨਤ ਹੋਈ ਹੈ। ਪਤਾ ਨਹੀਂ ਵਿਚਾਰੀ ਸਾਰਾ ਦਿਨ ਹੀ ਸਾਡੇ ਲਈ ਇਹ ਸਪੈਸ਼ਲ ਭੋਜਨ ਤਿਆਰ ਕਰਨ ਵਿੱਚ ਲੱਗੀ ਰਹੀ ਸੀ । ਇਸ ਖਾਣੇ ਦੇ ਏਵਜ਼ ਵਿੱਚ ਅਸੀਂ ਉਸ ਬੀਬੀ ਰਾਣੀ ਇਰਾਕੀ ਕੁਰਦਸ਼ ਬੇਵਾ ਔਰਤ ਲਈ ਕੀ ਕੀਤਾ ਸੀ ? ਕੀ ਅਸੀਂ ਉਸ ਦਾ ਵਿਗੜਿਆ ਕੋਈ ਕੰਮ ਸਵਾਰਿਆ ਸੀ ? ਨਹੀਂ, ਕੁਝ ਵੀ ਨਹੀਂ। ਮੇਰੇ ਘਰ ਦੇ ਪਿਛਵਾੜੇ ਬੱਸਾਂ ਦਾ ਅੱਡਾ ਹੈ। ਬੱਸ ਨੂੰ ਉਡੀਕਦਿਆਂ ਉਸ ਦਿਨ ਉਸ ਨੇ ਸਾਡੇ ਘਰ ਦੇ ਪਿਛਲੇ ਬਗ਼ੀਚੇ ਵਿੱਚ ਪਲਮਦੀਆਂ ਅੰਗੂਰਾਂ ਦੀਆ ਵੇਲਾਂ ਵੇਖ ਲਈਆਂ ਸਨ। ਇਹ ਵੇਲਾਂ ਤਕਰੀਬਨ ਦੋ ਮਰਲੇ ਥਾਂ ਵਿੱਚ ਪਲਾਸਟਿਕ ਦੀਆਂ ਪਾਰਦਰਸ਼ੀ ਸ਼ੀਟਾਂ ਨਾਲ ਪਾਈ ਆਰਜ਼ੀ ਛੱਤ ਤੇ ਬੇਪਰਵਾਹ ਫੈਲੀਆਂ ਹੋਈਆਂ ਹਨ। ਮੈਂ ਹਰ ਸਾਲ ਇਨ੍ਹਾਂ ਨੂੰ ਛਾਂਗਦਾ ਹਾਂ। ਜਿੰਨਾਂ ਮੈਂ ਇਨ੍ਹਾਂ ਨੂੰ ਛਾਂਗਦਾ ਹਾਂ, ਉਨ੍ਹਾਂ ਹੀ ਇਹ ਜਿ਼ਆਦਾ ਪਲਮਦੀਆਂ ਹਨ। ਮੇਰੀ ਘਰ ਵਾਲੀ ਨੇ ਬਹੁਤ ਵਾਰ ਕਿਹਾ ਹੈ ਕਿ ਮੈਂ ਇਹ ਵੇਲਾਂ ਪੁੱਟ ਸੁੱਟਾਂ ਕਿੳਂਕਿ ਫਲ ਯਾਨਿ-ਕਿ ਅੰਗੂਰ ਕਿਸੇ ਕੰਮ ਦੇ ਨਹੀਂ ਹਨ । ਬੇ-ਸਵਾਦੇ ਅਤੇ ਖੱਟੇ ਹੁੰਦੇ ਹਨ, ੳੱਪਰੋਂ ਤਿੰਨਾਂ ਤਿੰਨਾਂ ਬੀਆਂ ਨਾਲ ਭਰੇ ਹੁੰਦੇ ਹਨ ਤੇ ਗੰਦ ਵੱਖਰਾ ਪੈਂਦਾ ਹੈ ਤੁਸੀਂ ਤਾਂ ਘਰ ਦੇ ਕੰਮ ਵਿੱਚ ਹੱਥ ਨਹੀਂ ਵਟਾਉਣਾ ਹੁੰਦਾ। ਇਹ ਉਸ ਦਾ ਹਿਰਖ਼ ਸੀ। ਪਰੰਤੂ ਪਤਾ ਨਹੀਂ ਕਿਉਂ ਮੈਂ ਇਨ੍ਹਾਂ ਵੇਲਾਂ ਤੋਂ ਦੁਖੀ ਹੋਣ ਦੇ ਬਾਵਜੂਦ ਵੀ ਮੈਂ ਕਦੇ ਇਨ੍ਹਾਂ ਵੇਲਾਂ ਨੂੰ ਪੁੱਟਣ ਦਾ ਹੀਆ ਹੀ ਨਹੀਂ ਕਰ ਸਕਿਆ ਸੀ। ਬਸ ਅੱਡੇ ਤੇ ਖੜੋਤਿਆਂ ਜਦੋਂ ਉਹ ਬੀਬੀ ਲੱਕੜ ਦੀ ਵਾੜ ਉੱਤੋਂ ਦੀ ਵੇਲਾਂ ਨੂੰ ਹਸਰਤ ਨਾਲ ਨਿਹਾਰ ਰਹੀ ਸੀ, ਕੁਦਰਤੀ ਉਸੇ ਹੀ ਵਕਤ ਮੇਰੀ ਘਰਵਾਲੀ ਕੰਮ ਤੇ ਜਾਣ ਲਈ ਆਪਣੇ ਸਾਇਕਲ ਸਮੇਤ ਘਰੋਂ ਬਾਹਰ ਨਿਕਲੀ। ਬਸ ਆਉਣ ਵਿੱਚ ਸ਼ਾਇਦ ਅਜੇ ਦੇਰ ਸੀ। ਉਸ ਨੇ ਮੇਰੀ ਘਰ ਵਾਲੀ ਵੱਲ ਅੱਗਲਵਾਂਡੀ ਹੋ ਕੇ ਇੱਕ ਹਿਸਾਬ ਨਾਲ ਧੱਕੇ ਨਾਲ ਜਾਣ ਪਹਿਚਾਣ ਕਰਨ ਦੀ ਕੋਸਿ਼ਸ਼ ਕੀਤੀ ਅਤੇ ਬਹੁਤੀ ਭੈਣ ਜੀ ਭੈਣ ਕਰਨ ਤੋਂ ਗੁਰੇਜ਼ ਕੀਤਿਆਂ ਸਿੱਧਾ ਇਹ ਸਵਾਲ ਕੀਤਾ।
ਹੋਰ ਪੜੋ...
ਪ੍ਰੇਮ ਓਏ ! ਆਵਾਜ਼ ਦੇ ਮੇਰੇ ਵੀਰ !!!........... ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

ਚੰਦਰੀ ਮਿਤੀ : 27 ਫਰਵਰੀ 2011
ਚੰਦਰਾ ਦਿਨ : ਐਤਵਾਰ
ਚੰਦਰਾ ਸਮਾਂ : ਸ਼ਾਮ ਦੇ ਕਰੀਬ 6 ਵਜੇ (ਭਾਰਤ ‘ਚ 1 ਵਜੇ)
ਆਪਣੇ ਘਰ ਬੈਠਾ ਲੇਖਕਾਂ ਦੀਆਂ ਆਈਆਂ ਰਚਨਾਵਾਂ “ਸ਼ਬਦ ਸਾਂਝ” ‘ਤੇ ਛਾਪ ਰਿਹਾ ਸੀ । ਅਚਾਨਕ ਮੇਰੇ ਮੋਬਾਇਲ ‘ਤੇ ਘੰਟੀ ਵੱਜੀ । ਮੋਬਾਇਲ ‘ਤੇ ਨੰਬਰ ਨਾ ਆਉਣ ਕਰਕੇ ਪਤਾ ਨਹੀਂ ਲੱਗਾ ਕਿ ਕਿਸਦਾ ਫੋਨ ਹੈ । ਫੋਨ ਚੁੱਕਿਆ ਤਾਂ ਅੱਗੋਂ ਪੰਜਾਬ ਤੋਂ ਮੇਰੇ ਮਿੱਤਰ ਸੁਰਿੰਦਰ ਭਾਰਤੀ ਤਿਵਾੜੀ ਬੋਲ ਰਹੇ ਸਨ ।
“ਰਿਸ਼ੀ ! ਪ੍ਰੇਮ ਬਾਰੇ ਕੁਝ ਪਤਾ ਚੱਲਿਆ ?”
“ਨਹੀਂ ਭਾ ਜੀ, ਕੀ ਹੋ ਗਿਆ ।”
“ਪ੍ਰੇਮ ਦੀ ਡੈੱਥ ਹੋ ਗਈ ।”
ਹੋਰ ਪੜੋ...
ਵਰਦੀ ਵਾਲੇ ਯਮ .......... ਅਭੁੱਲ ਯਾਦਾਂ / ਵਕੀਲ ਕਲੇਰ
ਸਾਡੇ ਪਿੰਡ ਦੀ ਗੱਲ ਐ, ਕੋਈ ਵੇਖ ਲਾ ਬਈ ਦੋ-ਵੀਹਾਂ ਤੇ ਸੱਤ ਵ੍ਹਰਿਆਂ ਦੀ । ਉਦੋਂ ਤਾਏ ਬਿਸ਼ਨੇ ਕੀ ਮੱਝ ਨੇ ਕੱਟੀ ਦਿੱਤੀ ਸੀ, ਬਲਾ ਸੋਹਣੀ । ਉਹਨਾਂ ਨੇ ਗੁੜ ਵੰਡਿਆ ਸੀ । ਮੇਰਾ ਤਾਇਆ ਸੀ ‘ਸਰਪੈਂਚ’ ਤੇ ਪੁਲਸ ਆਲੇ ਕਿਸੇ ਹੋਰ ਪਿੰਡ ਦਾ ਕੇਸ ਭੁਗਤਣ ਆਏ ਵੀ ਸਾਡੇ ਘਰੇ ਹੀ ਆ ਜਾਂਦੇ ਸੀ । ਆਉਂਦੇ ਵੀ ਕਿਉਂ ਨਾ ? ਆਉਂਦਿਆਂ ਨੂੰ ਦੁੱਧ, ਖਾਣ ਨੂੰ ਕੁੱਕੜ ਦੀ ਦਾਲ ਨਾਲ਼ “ਮਹਾਰਾਜਾ ਧੀਰਾਜ” ਆਲੀ ਰੱਤੀ-ਸੰਤਰਾ ਮਾਰਕਾ ਦਾਰੂ । ਗੱਲ ਮੁਕਾ, ਜੇ ਕਿਤੇ ਆਉਂਦੇ ਜਾਂਦਿਆਂ ਨੇ ਰੁਕਣਾ ਤਾਂ ਤਾਇਆ ਜੀ ਨੇ ਸੁਲਹਾ ਮਾਰਨੀ “ਰੋਟੀ-ਪਾਣੀ” ਦੀ ਦਿਉ ਗੱਲ । ਪੁਲਸ ਆਲੇ ਭਾਵੇਂ ਦੁਜੇ ਪਿੰਡੋਂ ਐਨ ‘ਕੇਰਾਂ ਕੁੱਖਾਂ’ ਕੱਢਕੇ ਆਏ ਹੁੰਦੇ ਤਾਂ ਵੀ ਕਹਿਣਾ “ਰੋਟੀ ਤਾਂ ਬ੍ਹੋਘ ਸਿਆਂ ਖਾ ਕੇ ਆਏ ਹਾਂ । ਮੁੰਡਿਆਂ ਨੂੰ ਆਖ ਦੋ ਕੁੱਕੜ ਬਣਾ ਲੈਣ । ਚੱਲ ਤੇਰਾ ਮਾਣ ਰਹਿ ਜੂ । ਐਂ ਨਾ ਆਖੀਂ, ਬਈ ਮੇਰੇ ਘਰੋਂ ਕੁਸ਼ ਖਾਧਾ ਪੀਤਾ ਨੀਂ ।
ਇੱਕ ਵਾਰੀ ਆਪਣੇ ਕੁਲਵਿੰਦਰ ਖ੍ਹੈਰੇ ਵਰਗੇ ਨੂੰ ਫੜ ਕੇ ਲਿਆਏ । ਉਸ ‘ਤੇ ਕਿਸੇ ਨੇ ਡਾਇਰੀ (ਪੁਲਸ ਵਾਲਿਆਂ ਨੂੰ ਸੂਹ ਦੇਣੀ) ਦਿੱਤੀ ਸੀ, ਬਈ ਉਹ ਦਾਰੂ ਕੱਢਦਾ ਐ । ਚੇਤ ਵਿਸਾਖ ਦਾ ਮਹੀਨਾ ਸੀ । ਸਾਡੀਆਂ ਟਾਹਲੀਆਂ ਹੇਠ ਆ ਬੈਠੇ । ਚਾਹ ਪਾਣੀ ਪੀਣ ਪਿੱਛੋਂ ਠਾਣੇਦਾਰ ਉਸਨੂੰ ਕਹਿੰਦਾ “ਹਾਂ ਬਈ ਦੱਸ ‘ਫੇ ਜ੍ਹਿੜੇ ਤੂੰ ਦਾਰੂ ਦੇ ਘੜੇ ਪਾਏ ਐ, ਉਹ ਕਿੱਥੇ ਐ ? ਜੇ ਤਾਂ ਸਿੱਧੀ ਤਰਾਂ ਦੱਸ ਦਏਂਗਾ ਤੇਰਾ ਛੇਤੀ ਖ੍ਹੈੜਾ ਛੁੱਟ ਜੂ । ਨਹੀਂ ‘ਫੇ ਤੈਨੂੰ ਪਤਾ ਈ ਐ । ਸਾਡੇ ਮ੍ਹੂਹਰੇ ਤਾਂ ਯਮਰਾਜ਼ ਵੀ ਕੱਥਕ ਕਰਨ ਲੱਗ ਜਾਂਦਾ ਐ ।”
ਹੋਰ ਪੜੋ...
ਕਦੇ ਨਹੀਂ ਭੁੱਲੀ ਐਮਰਜੈਂਸੀ ਦੀ ਉਹ ਰਾਤ........... ਅਭੁੱਲ ਯਾਦਾਂ / ਬਲਜੀਤ ਬੱਲੀ
...........26 ਜੂਨ ਨੂੰ ਸਭਾ ਉੱਠੇ ਤਾਂ ਸਭ ਕੁਛ ਬਦਲਿਆ ਹੋਇਆ ਸੀ
ਮੇਰੇ ਤੇ ਵੀ ਲੱਗਿਆ ਸੀ ਕਾਲਾ ਕਾਨੂੰਨ - ਡੀ. ਆਈ. ਆਰ.
ਇਹ ਕਿੱਸਾ 25 ਜੂਨ, 1975 ਦੀ ਰਾਤ ਦਾ ਹੈ। ਮੈਂ ਉਸ ਵੇਲੇ ਰਜਿੰਦਰਾ ਬਠਿੰਡੇ ਵਿੱਚ ਬੀ ਏ ਫਾਈਨਲ ਦਾ ਵਿਦਿਆਰਥੀ ਸੀ। ਕਾਲਜ ਵਿੱਚ ਛੁੱਟੀਆਂ ਸਨ। ਬੇਹੱਦ ਗਰਮੀ ਦੇ ਦਿਨ ਸੀ। ਉਦੋਂ ਬਠਿੰਡਾ ਰੇਤ ਦੇ ਟਿੱਬਿਆਂ ਵਿੱਚ ਘਿਰਿਆ ਇੱਕ ਕਸਬਾ ਨੁਮਾ ਸ਼ਹਿਰ ਸੀ। ਬੇਹੱਦ ਤੱਤੀਆਂ ਲੋਆਂ ਦੇ ਨਾਲ ਹਨੇਰੀਆਂ ਅਤੇ ਵਾਵਰੋਲੇ ਆਮ ਜਿਹੀ ਗੱਲ ਹੁੰਦੀ ਸੀ। ਰੇਤਾ ਐਨਾ ਉਡਦਾ ਸੀ ਕਿ ਬਠਿੰਡੇ ਜ਼ਿਲੇ ਵਿਚ ਲਗਭਗ ਸਭ ਨੂੰ ਕੁੱਕਰੇ ਹੁੰਦੇ ਸਨ। ਸ਼ਾਮ ਨੂੰ ਮੈਂ ਆਪਣੇ ਨਗਰ ਰਾਮਪੁਰਾ ਫੂਲ ਤੋਂ ਬਠਿੰਡੇ ਹੁੰਦਾ ਹੋਇਆ ਗੋਨਿਆਨੇ ਮੰਡੀ ਪੁੱਜਾ। ਬੱਸ ਤੋਂ ਉੱਤਰ ਕੇ ਮੈਂ ਆਪਣੇ ਹੀ ਕਾਲਜ ਦੇ ਜੂਨੀਅਰ ਵਿਦਿਆਰਥੀ ਪੰਜਾਬ ਸਿੰਘ ਦੇ ਘਰ ਪੁੱਜਾ। ਉਹ ਪੰਜਾਬ ਸਟੂਡੈਂਟਸ ਯੂਨੀਅਨ ਦਾ ਸਰਗਰਮ ਕਰਿੰਦਾ ਸੀ ਅਤੇ ਮੈਂ ਉਸ ਵੇਲੇ ਯੂਨੀਅਨ ਦਾ ਸੂਬਾਈ ਪੱਧਰ ਦਾ ਆਗੂ ਸਾਂ। ਉਦੋਂ ਲੈਂਡ ਲਾਈਨ ਫ਼ੋਨ ਤਕ ਵੀ ਨਹੀਂ ਸੀ ਹੁੰਦੇ, ਮੋਬਾਈਲ ਫ਼ੋਨ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਜੇਕਰ ਕਿਸੇ ਨਾਲ ਕੋਈ ਗੱਲ ਕਰਨੀ ਹੁੰਦੀ ਤਾਂ ਖ਼ੁਦ ਹੀ ਇੱਕ ਦੂਜੇ ਦੇ ਘਰ ਜਾਣਾ ਪੈਂਦਾ ਸੀ। ਉਨਾਂ ਦਿਨਾਂ ਵਿਚ ਅਜੋਕਾ ਸ਼ਹਿਰੀਕਰਨ ਨਹੀਂ ਸੀ ਹੋਇਆ ਅਤੇ ਕਾਲਜ ਦੇ ਦਿਨਾਂ ਵਿਚ ਜਾਂ ਛੁੱਟੀਆਂ ਵਿਚ ਕਾਲਜੀਏਟ ਇੱਕ ਦੂਜੇ ਦੇ ਘਰ ਅਕਸਰ ਜਾਇਆ ਕਰਦੇ ਸੀ ਅਤੇ ਰਾਤਾਂ ਵੀ ਠਹਿਰ ਜਾਂਦੇ ਸੀ। ਪੰਜਾਬ ਸਟੂਡੈਂਟਸ ਯੂਨੀਅਨ ਵਿਚ ਸਰਗਰਮ ਵਿਦਿਆਰਥੀ ਤਾਂ ਇੱਕ ਦੂਜੇ ਨਾਲ ਰਾਬਤਾ ਰੱਖਣ ਲਈ ਇੱਕ ਦੂਜੇ ਦੇ ਘਰ ਅਕਸਰ ਹੀ ਚੱਕਰ ਲਾਉਂਦੇ ਰਹਿੰਦੇ ਸੀ ਤੇ ਕਾਲਜ ਤੋਂ ਬਿਨਾਂ ਘਰਾਂ ਵਿਚ ਵੀ ਮੀਟਿੰਗਾਂ ਕਰ ਲਿਆ ਕਰਦੇ ਸੀ। ਘਰੋਂ ਰੋਟੀ ਪਾਣੀ ਜੁ ਚੰਗਾ ਮਿਲ ਜਾਂਦਾ ਸੀ।
ਹੋਰ ਪੜੋ...
ਕਾਲੇ ਬੈਗ ਦੀ ਦਹਿਸ਼ਤ……… ਅਭੁੱਲ ਯਾਦਾਂ / ਰਵੇਲ ਸਿੰਘ ਇਟਲੀ
ਇਹ ਗੱਲ ਪੰਜਾਬ ਦੇ ਦਹਿਸ਼ਤਗਰਦੀ ਦੇ ਦਿਨਾਂ ਦੀ ਹੈ, ਮੇਰੇ ਬਾਪੂ ਜੀ ਗੁਰਦਾਸਪੁਰ ਡਾਕਖਾਨੇ ਵਿਚੋਂ ਪੈਨਸ਼ਨ ਲੈਂਦੇ ਸਨ । ਮੈਂ ਵੀ ਉਦੋਂ ਗੁਰਦਾਸਪੁਰ ਹੀ ਨੌਕਰੀ ਕਰਦਾ ਸਾਂ । ਬਾਪੂ ਨੇ ਮੈਨੂੰ ਇੱਕ ਦਿਨ ਦਫਤਰ ਜਾਣ ਲੱਗਿਆਂ ਕਿਹਾ ਕਿ ਮੇਰੀ ਪੈਨਸ਼ਨ ਦੀ ਕਾਪੀ ਡਾਕਖਾਨੇ ਜਾ ਕੇ ਪੈਨਸ਼ਨ ਦੀ ਐਂਟਰੀ ਕਰਵਾਉਣ ਲਈ ਦੇ ਦੇਣੀ, ਮੈਂ ਜ਼ਰਾ ਲੇਟ ਆਵਾਂਗਾ । ਸਮੇਂ ਸਿਰ ਪੈਨਸ਼ਨ ਮਿਲ ਜਾਵੇਗੀ । ਕਾਪੀ ਇੱਕ ਕਾਲੇ ਬੈਗ ਵਿਚ ਪਾ ਕੇ ਮੈਨੂੰ ਫੜਾ ਦਿੱਤੀ । ਉਸ ਦਿਨ ਮੇਰੇ ਕੋਲ ਸਕੂਟਰ ਨਾ ਹੋਣ ਕਾਰਣ ਮੈਨੂੰ ਬੱਸ ਤੇ ਜਾਣਾ ਪਿਆ ਤੇ ਬੱਸ ਸਟੈਂਡ ‘ਤੇ ਬੱਸ ਦੀ ਉਡੀਕ ਕਰਨ ਲੱਗਾ । ਆਖਿਰ ਇੱਕ ਮਿੰਨੀ ਬੱਸ ਆਈ, ਜੋ ਹੇਠਾਂ ਉੱਪਰ ਸਾਰੀ ਸਵਾਰੀਆਂ ਨਾਲ ਭਰੀ ਪਈ ਸੀ । ਦਫਤਰੋਂ ਲੇਟ ਹੋਣ ਦੇ ਡਰ ਨਾਲ ਮੈਂ ਬੱਸ ਦੀ ਪਿਛਲੀ ਪੌੜੀ ਤੇ ਹੱਥ ਵਿਚ ਬੈਗ ਫੜੀ ਲਟਕ ਗਿਆ । ਪਰ ਬੈਗ ਹੱਥੋਂ ਛੁੱਟ ਜਾਣ ਦੇ ਡਰੋਂ ਉਪਰ ਬੈਠੀ ਸਵਾਰੀ ਨੂੰ ਫੜਾ ਦਿੱਤਾ । ਅੱਡੇ ਤੇ ਪਹੁੰਚਣ ‘ਤੇ ਸਵਾਰੀਆਂ ਹਫੜਾ ਦਫੜੀ ਵਿਚ ਆਪਣੇ ਆਪਣੇ ਰਾਹੇ ਪਈਆਂ । ਮੈਂ ਵੀ ਦਫਤਰੋਂ ਲੇਟ ਹੋਣ ਦੇ ਡਰੋਂ ਕਾਹਲੀ ਕਾਹਲੀ ਦਫਤਰ ਪਹੁੰਚਿਆ ਤੇ ਬੈਗ ਦਾ ਚੇਤਾ ਹੀ ਭੁੱਲ ਗਿਆ ।ਦਫਤਰ ਪੁੱਜ ਕੇ ਬਾਪੂ ਦੇ ਪੈਨਸ਼ਨ ਵਾਲੇ ਕਾਲੇ ਬੈਗ ਦਾ ਚੇਤਾ ਆਇਆ ।
ਹੋਰ ਪੜੋ...
ਇੱਕ ਸੁਰ-ਮੰਡਲ ਦੀ ਮੌਤ......... ਅਭੁੱਲ ਯਾਦਾਂ / ਨਿੰਦਰ ਘੁਗਿਆਣਵੀ
ਰਜਾਈ ਵਿੱਚੋਂ ਨਿਕਲਕੇ ਮੈਂ ਬਜ਼ਾਰ ਵੱਲ ਤੁਰ ਪਿਆ ਸਾਂ । ਧੁੱਪ ਦਾ ਕਿਧਰੇ ਨਾਮੋਂ-ਨਿਸ਼ਾਨ ਨਹੀਂ ਸੀ, ਆਸਮਾਨ ਵਿੱਚ ਕਾਲੇ-ਚਿੱਟੇ ਬੱਦਲਾਂ ਦੀਆਂ ਪੰਡਾਂ ਖਿੰਡ ਰਹੀਆਂ ਸਨ । ਸਾਊਥਾਲ ਦੀਆਂ ਅਣਜਾਣੀਆਂ ਗਲੀਆਂ, ਤੇ ਅਣ-ਪਛਾਤੇ ਚਿਹਰੇ ! ਭੀੜ-ਭੜੱਕੇ ਵਾਲੇ ਇੱਕ ਅੰਗਰੇਜ਼ੀ ਸਟੋਰ ਉਤੇ ਹਲਕਾ ਜਿਹਾ ਪੌਪ-ਸੰਗੀਤ ਗੂੰਜ ਰਿਹਾ ਸੀ । ਸੱਜੇ ਬੰਨੇ, ਫੁੱਟ-ਪਾਥ ਉਤੇ ਕਬੂਤਰ ਚੋਗਾ ਚੁਗ ਰਹੇ ਸਨ । ਦੇਖਾਂ ਤਾਂ ਸਹੀ ਕੀ ਫਰਕ ਹੈ ਇੰਡੀਆ ਤੇ ਇੰਗਲੈਂਡ ਦੇ ਕਬੂਤਰਾਂ ਵਿੱਚ ? ਕੌਣ ਚੋਗ ਪਾਉਂਦਾ ਹੋਵੇਗਾ ਇੰਨ੍ਹਾਂ ਨੂੰ ? ਫੁੱਟ ਪਾਥ ਉਪੱਰ ਹੀ ਚਿਟਾਈ ਵਿਛਾਈ, ਬਾਹਵਾਂ ਕੱਛਾਂ ਵਿੱਚ ਦੇਈ ਇੱਕ ਗੋਰਾ ਬੈਠਾ ਸੀ । ਚਿਟਾਈ ਉਤੇ ਹੀ ਤਿੰਨ ਸੁਰ-ਮੰਡਲ ਰੱਖੇ ਹੋਏ ਸਨ, ਨਿੱਕੇ-ਨਿੱਕੇ, ਇੱਕੋ-ਜਿਹੇ ਸਨ ਤਿੰਨੋਂ ਸੁਰ-ਮੰਡਲ ! ਇੰਡੀਆ ਵਿੱਚ ਤਾਂ ਮੈਂ ਇੰਨ੍ਹਾਂ ਤੋਂ ਕਾਫੀ ਵੱਡੇ-ਵੱਡੇ ਸੁਰ-ਮੰਡਲ ਦੇਖੇ ਹੋਏ ਸਨ ਸਾਜ਼ਾਂ ਦੀਆਂ ਦੁਕਾਨਾਂ ਉਤੇ । ਮੈਂ ਇੰਨ੍ਹਾਂ ਨਿੱਕੇ-ਨਿੱਕੇ ਸੁਰ-ਮੰਡਲਾਂ ਨੂੰ ਦੇਖਣ ਲੱਗਿਆ, ਗੋਰਾ ਮੁਸਕ੍ਰਾਇਆ ਤੇ ਬੋਲਿਆ,
“ਕੀ ਹਾਲ ਐ ਤੇਰਾ ?”
“ ਮੈਂ ਬਿਲਕੁੱਲ ਠੀਕ...ਤੂੰ ਸੁਣਾ...?”
ਉਹਦੇ ਸਿਰ ਦੇ ਚਾਂਦੀ ਰੰਗੇ ਵਾਲ ਲਿਸ਼ਕੇ, ਉਹਨੇ ਨਿੱਕੀਆਂ ਬਾਰੀਕ ਅੱਖਾਂ ਕਿਸੇ ਅਦਾਕਾਰ ਵਾਂਗ ਘੁੰਮਾਈਆਂ, “ਆ ਜਾਹ...ਬੈਠ...ਜੀ ਆਏ ਨੂੰ ।” ਮੈਂ ਪੈਰਾਂ ਭਰਨੇ ਬੈਠਦੇ ਹੀ ਸਵਰ-ਮੰਡਲ ਦੀਆਂ ਤਾਰਾਂ ਨਾਲ ਉਂਗਲਾਂ ਛੁਹਾ ਦਿੱਤੀਆਂ, ਮਿੱਠੀਆਂ ਧੁਨਾਂ
ਹੋਰ ਪੜੋ...
Subscribe to:
Comments (Atom)










